ਕੁਝ ਦਰਦ
ਕੁਝ ਦਰਦ ਅਜੇਹੇ ਵੀ ਹੁੰਦੇ ਨੇ ,
ਨਾ ਅੱਖਾਂ ਚੋਂ ਝਲਕਦੇ ਨੇ ,
ਨਾ ਕਾਗਜ਼ ਉੱਤੇ ਉਤਰਦੇ ਨੇ ,
ਇਹ ਤਾਂ ਅੰਦਰ ਹੀ ਅੰਦਰ ਪਲਦੇ ਨੇ ।
ਰਾਤਾਂ ਦੀ ਨੀਂਦ ਚੁਰਾ ਲੈਂਦੇ ,
ਸੁੱਕੀ ਰੁਹ ਰੁਲਾ ਜਾਂਦੇ ,
ਹੱਸਦਿਆਂ ਚਿਹਰਿਆਂ ਦੀ ਓਟ ‘ਚ ,
ਹੌਲੀ – ਹੌਲੀ ਮਾਰ ਜਾਂਦੇ ।
ਕਦੇ ਹਵਾ ਬਣ ਚਮਕਦੇ ਨੇ ,
ਕਦੇ ਹੂਕਾਂ ਬਣ ਸੜਦੇ ਨੇ ,
ਕਦੇ ਗੀਲੀਆਂ ਯਾਦਾਂ ‘ਚ ,
ਕਦੇ ਹਨੇਰੇ ਤੱਕ ਤੜਫਦੇ ਨੇ ।
ਇਹ ਦਰਦ ਵੀ ਕਿੰਨੇ ਅਜੀਬ ਹੁੰਦੇ ,
ਨਾ ਕੋਈ ਵੇਖ ਸਕੇ , ਨਾ ਸੁਣ ਸਕੇ ,
ਨਾ ਕੋਈ ਦੱਸੇ ਕਿ ਕਿਸੇ ਨੂੰ ,
ਨਾ ਕੋਈ ਦਿਲ ਦੇ ਵੀ ਹਲਕ ਸਕੇ।
ਕਦੇ ਕਦੇ ” ਰਿਪੁੰ ‘ ਸੋਚਦਾ ਆਂ,
ਕਾਸ਼ ਮੈ ਇਹ ਦਰਦ ਲਿਖ ਲੈਂਦਾ ,
ਹੰਝੂ ਭਿਜੇ ਕਾਗਜ਼ਾਂ ਤੇ ਉਤਾਰ ਕੇ ,
ਕੋਈ ਹੌਲੀ – ਹੌਲੀ ਪੜ੍ਹ ਲੈਂਦਾ ।
ਪਰ ਅੱਖਾਂ ਦੇ ਹੰਝੂਆਂ ਚ ,
ਅਕਸਰ ਕਹਾਣੀਆਂ ਲੁਕ ਜਾਂਦੀਆਂ ਨੇ ,
ਕਿਸੇ ਅਣਜਾਣੇ ਵਰਕੇ ਉੱਤੇ ,
ਸਿਰਫ ਕਾਲਖਾਂ ਹੀ ਰਹਿ ਜਾਂਦੀਆਂ ਨੇ ।
ਕਦੇ ਇਹ ਮਾਸ਼ੁਕ ਦੀ ਮੁਸਕਾਨ ਬਣ ਕੇ ,
ਮੇਰੇ ਦਿਲ ਚ ਹਲਚਲ ਮਚਾਉਂਦੀ ਏ ।
ਕਦੇ ਪਿਆਰ ਦੀ ਮਿੱਠੀ ਜ਼ੁਬਾਨ ਚ ,
ਉਹਦੇ ਚਿਹਰੇ ਦੀ ਠੰਢ ਬਣ ਜਾਂਦੀ ਏ ।
” ਰਿਪੁੰ ” ਹੱਸਦੇਆਂ ਦੀ ਭੀੜ ਵੇਖ ਕੇ ,
ਕਿੳਂ ਅੰਦਰੋ ਅੰਦਰ ਤੜਫਦਾ ਏਂ ।
ਕਿੳ ਦਿਲ ਦੇ ਪਾਸੇ ਬਹਿ ਕੇ ,
ਚੁੱਪ ਚਾਪ ਰੋਣ ਨੂੰ ਤਰਸਦਾਂ ਏ ।
ਦਿਲ ਦੇ ਦਰਦਾਂ ਦੀ ਕਹਾਣੀ ,
ਨਾ ਕੋਈ ਆਖੀ ਜਾਣਦਾ,
ਨਾ ਕੋਈ ਪੜ੍ਹੀ ਜਾਣਦਾ,
ਨਾ ਕੋਈ ਸਮਝੀ ਜਾਣਦਾ ਏ ।
ਇਹ ਦਰਦ ਵੀ ਕਿੰਨੇ ਵਖਰੇ ਨੇ ,
ਕਦੇ ਗੀਤਾਂ ਵਿੱਚ ਲਿਖੇ ਜਾਂਦੇ ਨੇ ,
ਕਦੇ ਸੱਜਣਾਂ ਦੀ ਯਾਦ ਬਣ ਨੇ ,
ਕਦੇ ਰਾਤਾਂ ਨੂੰ ਚੁੱਪਚਾਪ ਬਹਿ ਜਾਂਦੇ ਨੇ ।
ਇਹ ਦਰਦ ਵੀ ਕਿੰਨੇ ਨਿਰਾਲੇ ਨੇ ,
ਨਾ ਇਹ ਮੰਗਣ , ਨਾ ਇਹ ਦੱਸਣ ,
ਨਾ ਇਹ ਲਿਖਣ , ਨਾ ਇਹ ਪੜ੍ਹਣ ,
ਇਹ ਤਾਂ ਸਿਰਫ ਦਿਲ ‘ਚ ਜਾ ਬਹਿਦੇਂ ਨੇ ।
ਸੱਚ ਇਹੀ ਏ ” ਰਿਪੁੰ ” ੳਏ
ਏਹ ਦਰਦ ਅਜੇਹੇ ਨੇ ,
ਨਾ ਅੱਖਾਂ ਚੋਂ ਝਲਕਦੇ ਨੇ ,
ਨਾ ਕਾਗਜ਼ ਤੇ ਉਤਰਦੇ ਨੇ ,
ਇਹ ਤਾਂ ਅੰਦਰ ਹੀ ਅੰਦਰ ਪਲਦੇ ਨੇ ।