ਦਿਲ ਉਦਾਸ ਹੈ
ਦਿਲ ਉਦਾਸ ਹੈ, ਪਰ ਕੋਈ ਗੱਲ ਨਹੀਂ,
ਹਵਾ ਵੀ ਰੁੱਸ ਗਈ, ਪਰ ਕੋਈ ਹੱਲ ਨਹੀਂ।
ਯਾਦਾਂ ਦੀਆਂ ਬਾਰਸ਼ਾਂ ਨੇ ਮੈਨੂੰ ਭਿਓ ਦਿੱਤਾ
ਸਾਵਣ ਵੀ ਆਇਆ, ਪਰ ਖ਼ੁਸ਼ਹਾਲ ਨਹੀਂ।
ਚੰਨ ਵੀ ਅੱਜ ਚਾਨਣੀ ਨੂੰ ਉਸਦੇ ਕੋਲ ਭੇਜ ਕੇ
ਮੇਰੀ ਤਰ੍ਹਾਂ ਉਹ ਵੀ ਉਸਨੂੰ ਕੁਝ ਕਹਿ ਰਿਹਾ।
ਤੇਰੇ ਬਗੈਰ ਇਹ ਦਿਨ ਵੀ ਰੁੱਸ ਗਏ,
ਸੂਰਜ ਚਮਕ ਤਾਂ ਰਿਹਾ, ਪਰ ਮੇਰੇ ਵਾਂਗ ਸੜ ਰਿਹਾ।
ਸੱਪਨੇ ਟੁੱਟੇ ਬਹੁਤ , ਪਰ ਅੱਖ ਨਾਂ ਖੁੱਲੀ,
ਉਮੀਦਾਂ ਵੀ ਅੱਜ ਕਿੰਨੀ ਬੇਰੰਗ ਹੋ ਗਈ।
ਕੋਈ ਆਵੇ ਤੇ ਇਸ ਦਿਲ ਨੂੰ ਸਮਝਾਵੇ,
ਇਹ ਯਾਦਾਂ ਵੀ ਹੁਣ ਕਿੰਨੀ ਢੀਠ ਜੇਹੀ ਹੋ ਗਈ।
ਪਰ ਦਿਲ ਨਿਮਾਣਾ ਫਿਰ ਵੀ ਉਮੀਦ ਕਰੇ,
ਕਦੇ ਨਾ ਕਦੇ ੳਹ ਮਰਜਾਣੀ ਵਾਪਸ ਆਵੇ।
ਇਹ ਬੇਚੈਨੀਆਂ, ਇਹ ਤੜਪ ਵੀ ਮਿਟੇ,
” ਰਿਪੁੰ ” ਮੁੜ ਹੱਸੇ, ਮੁੜ ਗੱਲਾਂ ਬਣਾਵੇਂ।
ਦਿਲ ਉਦਾਸ ਹੈ, ਕੋਈ ਗੱਲ ਨਹੀਂ,
ਹਵਾ ਵੀ ਰੁੱਸ ਗਈ, ਕੋਈ ਹੱਲ ਨਹੀਂ।