ਹ…..ਹ….ਹ….ਹਕਲ਼ਾਉਣਾ 

ਹ…..ਹ….ਹ….ਹਕਲ਼ਾਉਣਾ 

ਰੋਲ ਨੰਬਰ ਇਕ ………. ਹਾਜ਼ਰ ਜੀ 

ਰੋਲ ਨੰਬਰ ਦੋ ……… ਹਾਜ਼ਰ ਜੀ 

ਰੋਲ ਨੰਬਰ ਤਿੰਨ ……. ਹਾਜ਼ਰ ਜੀ 

ਰੋਲ ਨੰਬਰ ਚਾਰ ……. ਹਾਜ਼ਰ ਜੀ 

.

.

.

.

ਰੋਲ ਨੰਬਰ ਤੇਰਾੰ …….. ? 

ਰੋਲ ਨੰਬਰ ਤੇਰਾੰ ……..? 

ਰੋਲ ਨੰਬਰ ਤੇਰਾੰ …… ਹਾ .. ਹਾ … ਹਾ .. ਹਾਜ਼ਰ ਜੀ 

ਅਤੇ ਇਸਦੇ ਨਾਲ ਹੀ ਪੂਰੀ ਜਮਾਤ ਦੇ ਬੱਚੇ ਮਨਜੀਤ ਦੀ ਗੱਲ ਤੇ ਹੱਸਣ ਲੱਗ ਪਏ। ਕਿਉਂਕਿ ਉਸਨੇ ਬਾਕੀ ਦਿਨਾਂ ਦੀ ਤਰਾਂ ਅੱਜ ਵਿ ਹਕਲ਼ਾਉਦੇੰ ਹੋਏ ਆਪਣੀ ਹਾਜ਼ਰੀ ਬੋਲੀ ਸੀ। ਅਤੇ ਬਾਕੀ ਦਿਨਾਂ ਦੀ ਤਰਾਂ ਅੱਜ ਵੀ ਉਸਦੀ ਜਮਾਤੀਆਂ ਨੇ ਉਸਦਾ ਮਜ਼ਾਕ ਬਣਾਉਣਾ ਸ਼ੁਰੁ ਕਰ ਦਿੱਤਾ। ਅਤੇ ਉਹ ਆਪਣੇ ਜਮਾਤੀਆਂ ਨੂੰ ਰੋਕ ਵਿ ਨਹੀਂ ਸੀ ਰਿਹਾ ਕਿਉਂਕੀ ਉਹ ਜਾਣਦਾ ਸੀ ਕੀ ਉਹ ਅਜਿਹਾ ਨਾਂ ਕਰਨ ਲਈ ਕਿਸੇ ਨੂੰ ਰੋਕ ਨਹੀਂ ਸੀ ਸਕਦਾ। ਮਨਜੀਤ ਬੇਬਸ ਜੇਹੀ ਨਜ਼ਰਾਂ ਨਾਲ ਆਪਣੇ ਜਮਾਤੀਆਂ ਵੱਲ ਇੰਜ ਦੇਖ ਰਿਹਾ ਸੀ ਜਿਵੇਂ ਕੋਈ ਯੋਧਾ ਯੁੱਧ ਭੂਮੀ ਵਿੱਚ ਇਕੱਲਾ ਰਹੀ ਗਿਆ ਹੋਵੇ ਅਤੇ ਉਸਦੇ ਦੁਸ਼ਮਣਾਂ ਨੇ ਉਸਨੂੰ ਚਾਰੇ ਪਾਸੇ ਤੋਂ ਘੇਰ ਕੇ ਉਸਦਾ ਮਜ਼ਾਕ ਬਣਾ ਕੇ ਉਸ ਉਤੇ ਹੱਸ ਰਹੇ ਹੋਣ। 

ਮਨਜੀਤ ਨੂੰ ਹਕਲ਼ਾਉਣ ਦੀ ਸਮੱਸਿਆ ਉਸਦੇ ਬਚਪਨ ਤੋਂ ਹੀ ਸੀ। ਜਦੋਂ ਮਨਜੀਤ ਨੇ ਤਿੰਨ – ਚਾਰ ਸਾਲ ਦੀ ਉਮਰ ਵਿੱਚ ਬੋਲਣਾ ਸ਼ੁਰੁ ਕਿੱਤਾ ਸੀ ਤਦ ਉਹ ਆਮ ਬਚਿਆਂ ਦੇ ਵਾਂਗ ਤੁਤਲਾ ਕੇ ਬੋਲਦਾ ਸੀ। ਉਹ ਆਪਣੇ ਪਰਿਵਾਰ ਵਿੱਚ ਪਹਿਲਾ ਬੱਚਾ ਹੋਣ ਕਾਰਨ ਲਾਡਲਾ ਵਿ ਸੀ। ਂਉਸਦੇ ਪਰਿਵਾਰ ਵਾਲੇ ਉਸਨੂੰ ਅਜਿਹਾ ਬੋਲਦੇ ਵੇਖ ਕੇ ਮਜ਼ਾ ਲੈਂਦੇ ਅਤੇ ਉਸਨੂੰ ਬਾਰ – ਬਾਰ ਅਜਿਹਾ ਬੋਲਨ ਲਈ ਕਹਿੰਦੇ। ਮਨਜੀਤ ਨਿਆਣਪੁਣੇ ਵਿੱਚ ਕੁਝ ਸਮਝ ਨਹੀਂ ਸੀ ਪਾਉਂਦਾ ਅਤੇ ਬਾਰ – ਬਾਰ ਅਜਿਹਾ ਬੋਲ ਕੇ ਆਪਣੇ ਪਰਿਵਾਰ ਦਾ ਮਨੋਰੰਜਨ ਕਰਦਾ। 

ਜਦ ਉਹ ਕੁਝ ਵੱਡਾ ਹੋਇਆ ਤਦ ਉਹ ਕੁਝ ਸਮਝਣ ਲੱਗ ਪਿਆਂ। ਉਹ ਮਨੋਰੰਜਨ ਅਤੇ ਬੇਇਜ਼ਤੀ ਵਿੱਚ ਫਰਕ ਮਹਿਸੂਸ ਕਰਨ ਲੱਗ ਪਿਆ। ਉਸਨੂੰ ਸਮਝ ਆ ਗਈ ਕੀ ਲੋਕ ਮੇਰੀ ਇਸ ਸਮੱਸਿਆ ਨੂੰ ਲੈ ਕੇ ਆਪਣਾ ਮਨੋਰੰਜਨ ਅਤੇ ਉਸਦੀ ਬੇਇਜ਼ਤੀ ਕਰ ਰਹੇ ਹਨ। ਪਰੰਤੂ ਜਦ ਤੱਕ ਉਸਨੂੰ ਇਸ ਗੱਲ ਦੀ ਸਮਝ ਆਊਦੀੰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਕਿਉਂਕੀ ਉਸਦੀ ਇਸ ਤਰਾਂ ਤੁਤਲਾ ਕੇ ਬੋਲਣ ਦੀ ਆਦਤ ਹੁਣ ਹਕਲ਼ਾਉਣ ਦੀ ਸਮੱਸਿਆ ਦਾ ਰੂਪ ਲੈ ਚੂਕੀ ਸੀ। 

ਮਨਜੀਤ ਜਦ ਵਿ ਹਕਲ਼ਾਉਦਾੰ ਉਸਦੇ ਮਾਤਾ – ਪਿਤਾ ਉਸਨੂੰ ਅਜਿਹਾ ਕਰਨ ਤੋਂ ਰੋਕਦੇ ਅਤੇ ਉਸਨੂੰ ਗ਼ੁੱਸੇ ਵਿੱਚ ਬੋਲ ਕੇ ਸਾਫ਼ ਬੋਲਣ ਲਈ ਕਹਿੰਦੇ। ਆਪਣੇ ਮਾਤਾ – ਪਿਤਾ ਦੇ ਗ਼ੁੱਸੇ ਦੇ ਡਰ ਕਾਰਨ ਉਹ ਹੋਰ ਵਿ ਡਰ ਜਾਂਦਾ ਅਤੇ ਉਸਦੀ ਹਕਲ਼ਾਉਣ ਦੀ ਸਮੱਸਿਆ ਹੋਰ ਵਿ ਵੱਧ ਜਾਂਦੀ। 

ਦੋਸਤੋ ਇਹ ਕਹਾਣੀ ਕੱਲੇ ਮਨਜੀਤ ਦੀ ਨਹੀਂ , ਇਹ ਕਹਾਣੀ ਹਰ ਉਸ ਵਿਅਕਤੀ ਦੀ ਹੈ ਜੋ ਹਕਲ਼ਾਉਣ ਦੀ ਸਮੱਸਿਆ ਨਾਲ ਲੜ ਰਿਹਾ ਹੈ। ਹਕਲ਼ਾਉਣਾ ਕੋਈ ਬਿਮਾਰੀ ਨਹੀਂ ਬਲਕਿ ਇਹ ਇਕ ਆਦਤ ਹੈ ਜੋ ਕੀ ਉਮਰ ਦੇ ਵਧਣ ਦੇ ਨਾਲ – ਨਾਲ ਪੱਕੀ ਹੁੰਦੀ ਜਾਂਦੀ ਹੈ। ਹਕਲ਼ਾਉਣ ਦੀ ਸਮੱਸਿਆ ਕਿਉਂ ਪੈਦਾ ਹੁੰਦੀ ਹੈ ਜਾੰ ਇਸਦੇ ਪੈਦਾ ਹੋਣ ਪਿੱਛੇ ਕੀ ਕਾਰਣ ਹੈ ਇਸ ਮੁੱਦੇ ਨੂੰ ਲੈ ਕੇ ਪਿਛਲੇ ਕਈ ਸਮੇਂ ਤੋਂ ਇਕ ਬਹਿਸ ਛਿੜੀ ਹੋਈ ਹੈ। ਕੋਈ ਇਸਨੂੰ ਹਾਰਮੋਨ ਦੀ ਕਮੀ ਦੱਸਦਾ ਹੈ ਅਤੇ ਕੋਈ ਇਸਨੂੰ ਦਿਮਾਗੀ ਜਾ ਮਾਨਸਿਕ ਬਿਮਾਰੀ ਦੱਸਦਾ ਹੈ। ਕੋਈ ਇਸਨੂੰ ਮਾਤਾ – ਪਿਤਾ ਜਾੰ ਕਿਸੇ ਰਿਸ਼ਤੇਦਾਰ ਤੋਂ ਵਿਰਾਸਤ ਚ ਮਿਲੀ ਬਿਮਾਰੀ ਦੱਸਦਾ ਹੈ ਅਤੇ ਕੋਈ ਤੇਜ਼ ਬੋਲਣਾ ਇਸਦਾ ਕਾਰਣ ਦੱਸਦਾ ਹੈ। ਕਈ ਭੋਲੇ – ਭਾਲੇ ਲੋਕ ਇਸਨੂੰ ਕਿਸੇ ਦੇਵੀ – ਦੇਵਤਿਆਂ ਦੀ ਕਰੋਪੀ ਦਾ ਫਲ ਦੱਸਦਾ ਹੈ। 

ਆਖੀਰਕਾਰ ਇਹ ਸਮੱਸਿਆ ਹੁੰਦੀ ਕਿਉਂ ਹੈ। ਇਸਦੇ ਹੋਣ ਪਿੱਛੇ ਕੀ ਕਾਰਣ ਹੋ ਸਕਦੇ ਹਨ। ਜਦੋਂ ਅਸੀਂ ਕੋਈ ਗੱਲ-ਬਾਤ ਕਰਦੇ ਹਾਂ ਤਾਂ ਅਸੀਂ ਗੱਲ ਕਰਦੇ ਸਮੇਂ ਸਾਹ ਵਿ ਲੈਂਦੇ ਅਤੇ ਛੱਡਦੇ ਹਾਂ। ਆਮ ਬੋਲਚਾਲ ਦੀ ਭਾਸ਼ਾ ਵਿੱਚ ਜੇਕਰ ਕਹਿਏ ਤਾਂ ਅਸੀ ਬੋਲਣ ਦੇ ਨਾਲ – ਨਾਲ ਸਾਹ ਲੈਂਦੇ ਹਾਂ। ਆਮ ਬੰਦਾ ਤਾਂ ਆਪਣੇ ਬੋਲਣ ਅਤੇ ਆਪਣੇ ਸਾਹ ਦੇ ਨਾਲ ਤਾਲਮੇਲ ਬੈਠਾ ਲੈਂਦਾ ਹੈ। ਪਰ ਇਕ ਹਕਲ਼ਾਉਣ ਦੀ ਸਮੱਸਿਆ ਤੋਂ ਪਰੇਸ਼ਾਨ ਕਿਸੇ ਵਿਅਕਤੀ ਨੂੰ ਇਸ ਤਰਾਂ ਕਰਨ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਹੈ। ਕਈ ਵਾਰ ਕੁਝ ਬੋਲਣ ਲੱਗੇ ਆਵਾਜ ਨਹੀਂ ਨਿਕਲਦੀ ਪਰ ਉਸਦਾ ਸਾਹ ਬਾਹਰ ਨੂੰ ਨਿਕਲਦਾ ਰਹਿੰਦਾ ਹੈ। ਆਖਰ ਵਿੱਚ ਸਾਹ ਦਾ ਸਮਾਂ ਨਿਕਲਣ ਲੱਗ ਜਾਂਦਾ ਹੈ ਅਤੇ ਉਸਨੂੰ ਅਗਲਾ ਸਾਹ ਲੈਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਇਸ ਪਰਿਸਥਿਤੀ ਵਿੱਚ ਉਹ ਬਹੁਤ ਜ਼ਿਆਦਾ ਡਰ ਜਾਂਦਾ ਹੈ ਅਤੇ ਉਸਨੂੰ ਹਕਲ਼ਾਉਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। 

ਇਹ ਸਮੱਸਿਆ ਉਸ ਸਮੇਂ ਹੇਰ ਵਿ ਜ਼ਿਆਦਾ ਹੋ ਜਾਂਦੀ ਹੈ ਜਦੋਂ ਸਾਹਮਣੇ ਵਾਲਾ ਉਸਦੀ ਹਕਲ਼ਾਉਣ ਦੀ ਸਮੱਸਿਆ ਦਾ ਮਜ਼ਾਕ ਬਣਾਉਣਾ ਸ਼ੁਰੁ ਕਰ ਦਿੰਦਾ ਹੈ। ਕਿਉਂਕੀ ਇਸ ਨਾਲ ਉਸਦੇ ਮਨ ਵਿੱਚ ਮਜ਼ਾਕ ਉਡਾਉਣ ਹੋਈ ਉਸਦੀ ਬੇਇਜ਼ਤੀ ਦਾ ਡਰ ਬੈਠ ਜਾਂਦਾ ਹੈ। ਜਿਸ ਕਾਰਣ ਅਗਲੀ ਵਾਰ ਉਹ ਕੁਝ ਬੋਲਣ ਤੋਂ ਕਤਰਾਉਣ ਲੱਗ ਜਾਂਦਾ ਹੈ। 

ਦੋਸਤੋ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕੀ ਹਕਲ਼ਾਉਣ ਦੀ ਸਮੱਸਿਆ ਦਾ ਇਕ ਕਾਰਣ ਵਿਅਕਤੀ ਦਾ ਤੇਜ਼ ਦਿਮਾਗ ਵਿ ਹੈ। ਹਕਲ਼ਾਉਣ ਵਾਲੇ ਕਿਸੇ ਵਿਅਕਤੀ ਦਾ ਦਿਮਾਗ ਆਮ ਵਿਅਕਤੀ ਨਾਲ਼ੋਂ ਤੇਜ਼ ਹੁੰਦਾ ਹੈ। ਜੋ ਕੀ ਉਸਦੀ ਹਕਲ਼ਾਉਣ ਦੀ ਸਮੱਸਿਆ ਦਾ ਕਾਰਨ ਬਣ ਜਾਂਦਾ ਹੈ। ਤੂਸੀ ਕਿਸੇ ਮਂਦਬੁੱਧੀ ਬੱਚੇ ਵਿੱਚ ਹਕਲ਼ਾਉਣ ਦੀ ਸਮੱਸਿਆ ਨਹੀਂ ਦੇਖ ਸਕਦੇ। 

ਦੋਸਤੋ ਮੇਰਾ ਨਾਂ ਰੋਹਿਤ ਵਰਮਾ ਹੈ ਅਤੇ ਮੈਂ ਪੰਜਾਬ ਦੇ ਇਕ ਖ਼ੂਬਸੂਰਤ ਸ਼ਹਿਰ ਪਠਾਨਕੋਟ ਦਾ ਰਹਿਣ ਵਾਲਾ ਹਾਂ। ਮੈਂ Stammering Teacher ਯਾਨੀ ਹਕਲਾਹਟ ਦੇ ਅਧਿਆਪਕ ਦੇ ਤੌਰ ਤੇ ਜਾਣੀਆਂ ਜਾਂਦਾ ਹਾਂ। ਮੈਂ ਆਪਣੇ ਉਸ ਕਿਰਦਾਰ ਦੀ ਵਿਆਖਿਆ ਕੁਝ ਇਸ ਤਰਾਂ ਕਰਦਾ ਹਾਂ। 

ਹਕਲਾਹਟ ਜਾ ਹਕਲ਼ਾਉਣਾ :- ਜੋ ਕੀ ਮੇਰੀ ਗੱਲ ਕਰਨ ਦਾ ਵਿਸ਼ਾ ਵਿ ਹੈ ਇਸ ਸ਼ਬਦ ਤੋਂ ਭਾਵ ਇਹ ਹੈ ਕੀ ਜੋ ਵਿਅਕਤੀ ਬੋਲਦੇ ਸਮੇਂ ਰੁਕ ਜਾਵੇ ਜਾੰ ਆਮ ਬੋਲਚਾਲ ਵਿੱਚ ਕਹੀਏ ਕੀ ਜੋ ਵਿਅਕਤੀ ਅਟਕ – ਅਟਕ ਕੇ ਬੋਲੇ। ਉਸ ਪਰਿਸਥਿਤੀ ਨੂੰ ਹਕਲਾਹਟ ਜਾੰ ਹਕਲ਼ਾਉਣਾ ਕਹਿੰਦੇ ਨੇ। 

ਅਧਿਆਪਕ :- ਜੋ ਵਿਅਕਤੀ ਕਿਸੇ ਅਧਿਆਇ ਯਾਨੀ ਵਿਸ਼ੇ ਦਾ ਅਧਿਐਨ ਕਰਕੇ ਉਸਦਾ ਂਅਧਿਆਪਨ ਕਰਵਾਉਂਦਾ ਹੈ ਉਹ ਂਅਧਿਆਪਕ ਕਹਿਲਾਉਂਦਾ ਹੈ। 

ਮੈਂ ਹਕਲ਼ਾਉਣ ਦੀ ਸਮੱਸਿਆ ਨੂੰ ਇਕ ਵਿਸ਼ਾ ਯਾਨੀ ਅਧਿਆਇ ਮਨ ਕੇ ਚੱਲਦਾ ਹਾਂ ਅਤੇ ਮੈਂ ਨਿੱਜੀ ਤੌਰ ਤੇ ਇਸ ਹਕਲ਼ਾਉਣ ਦੀ ਸਮੱਸਿਆ ਨਾਲ ੨੧ – ੨੨ ਸਾਲ ਪਰੇਸ਼ਾਨ ਵਿ ਰਿਹਾ ਹਾੰ। ਯਾਨੀ ਮੈਨੂੰ ਂਇਹ ਹਕਲ਼ਾਉਣ ਦੀ ਸਮੱਸਿਆ ਪਿਛਲੇ ੨੧ – ੨੨ ਸਾਲਾਂ ਤੋਂ ਸੀ। ਉਸ ਤੋਂ ਬਾਅਦ ਮੈਂ ਕਿਸੇ ਤਰਾਂ ਆਪਣੀ ਉਸ ਸਮੱਸਿਆ ਤੇ ਕਾਬੂ ਪਾ ਲਿਆ ਅਤੇ ਹੁਣ ਮੈਂ ਇਸਦਾ ਅਧਿਆਪਨ ਕਰਵਾ ਰਿਹਾ ਹਾਂ। ਯਾਨੀ ਇਸ ਹਕਲ਼ਾਉਣ ਦੀ ਸਮੱਸਿਆ ਨਾਲ ਪਰੇਸ਼ਾਨ ਵਿਅਕਤੀਆਂ ਦੀ ਮਦਦ ਕਰ ਰਿਹਾ ਹਾਂ। 

ਹਕਲ਼ਾਉਣ ਦੀ ਸਮੱਸਿਆ ਤੋਂ ਪਰੇਸ਼ਾਨ ਕਿਸੇ ਵਿਅਕਤੀ ਦੀ ਤੁਲਨਾ ਅਸੀ ਉਸ ਵਿਅਕਤੀ ਦੇ ਜੀਵਨ ਦੇ ਨਾਲ ਕਰ ਸਕਦੇ ਹਾਂ ਜੋ ਕੀ ਕਿਸੇ ਹਨੇਰੇ ਕਮਰੇ ਵਿੱਚ ਬੰਦ ਰਹਿੰਦਾ ਹੈ। ਉਹ ਚਾਹ ਤੇ ਵਿ ਉਸ ਹਨੇਰੇ ਕਮਰੇ ਵਿਚੋਂ ਬਾਹਰ ਨਹੀਂ ਆ ਸਕਦਾ। ਉਹ ਉਸ ਹਨੇਰੇ ਕਮਰੇ ਦੀ ਖਿੜਕੀ ਵਿਚੋਂ ਆ ਰਹੀ ਰੋਸ਼ਨੀ ਨੂੰ ਦੇਖ ਕੇ ਬਾਹਰ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਹ ਬਾਹਰ ਨਹੀਂ ਜਾ ਸਕਦਾ ਅਤੇ ਉਸਦਾ ਮਨ ਬਾਹਰ ਦਾ ਨਜ਼ਾਰਾ ਦੇਖ ਕੇ ਬਾਹਰ ਜਾਣ ਨੂੰ ਕਰਦਾ ਹੈ। ਪਰ ਉਹ ਆਪਣੀ ਕਿਸਮਤ ਦੇ ਹੱਥੋਂ ਬੇਬਸ ਹੈ। ਜਿਸਦੇ ਸਿੱਟੇ ਵਜੋਂ ਉਹ ਆਪਣੇ ਆਪ ਨੂੰ ਸਮੇਂ ਕੋਸਦਾ ਰਹਿੰਦਾ ਹੈ। 

ਅਸੀ ਇਸਦੀ ਤੁਲਨਾ ਇਕ ਅਜਿਹੇ ਯੋਧੇ ਦੇ ਨਾਲ ਕਰ ਸਕਦੇ ਹਾਂ ਜੋ ਯੁੱਧਭੂਮੀ ਵਿੱਚ ਚਾਰੇ ਪਾਸੇ ਆਪਣੇ ਦੁਸ਼ਮਣਾਂ ਦੇ ਨਾਲ ਂਘਿਰਿਆ ਹੋਈਆ ਹੈ ਅਤੇ ਉਸਦੇ ਦੁਸ਼ਮਣ ਉਸ ਉਤੇ ਬਾਰ – ਬਾਰ ਵਾਰ ਕਰ ਰਹੇ ਹਨ। ਠੀਕ ਇਸੇ ਤਰਾਂ ਹਕਲ਼ਾਉਣ ਦੀ ਸਮੱਸਿਆ ਤੋਂ ਪਰੇਸ਼ਾਨ ਵਿਅਕਤੀ ਆਪਣੇ ਦੋਸਤ ਕਹਾਉਣ ਵਾਲੇ ਵਿਅਕਤੀਆਂ ਦੇ ਨਾਲ ਘਿਰਿਆ ਹੋਇਆ ਹੁੰਦਾ ਹੈ ਜੋ ਕੀ ਉਸਦੀ ਹਕਲ਼ਾਉਣ ਦੀ ਸਮੱਸਿਆ ਦਾ ਮਜ਼ਾਕ ਬਣਾ ਕੇ ਉਸਦਾ ਜੀਵਨ ਨਰਕ ਦੇ ਵਾਂਗ ਜੀਉਣ ਲਈ ਮਜਬੂਰ ਕਰ ਦਿੰਦੇ ਹਨ। 

ਉਸ ਤਰਾਂ ਦਾ ਜੀਵਨ ਜਿਉਣ ਦੇ ਜ਼ੁੰਮੇਵਾਰ ਹਕਲ਼ਾਉਣ ਦੀ ਸਮੱਸਿਆ ਤੋਂ ਪਰੇਸ਼ਾਨ ਵਿਅਕਤੀ ਨਹੀਂ ਹੈ ਬਲਕਿ ਅਜਿਹੇ ਵਿਅਕਤੀ ਹਨ ਜੋ ਉਸਦੀ ਪਰੇਸ਼ਾਨੀ ਦਾ ਮਜ਼ਾਕ ਬਣਾ ਕੇ ਉਸਨੂੰ ਅਜਿਹਾ ਜੀਵਨ ਜਿਉਣ ਲਈ ਮਜਬੂਰ ਕਰ ਦਿੰਦੇ ਹਨ। ਅਜਿਹੇ ਮਜ਼ਾਕ ਉਡਾਉਣ ਵਾਲੇ ਵਿਅਕਤੀ ਇਹ ਨਹੀਂ ਜਾਣਦੇ ਕੀ ਉਹ ਅਨਜਾਣਪੁਣੇ ਵਿਚ ਉਸਦੀ ਹਕਲ਼ਾਉਣ ਦੀ ਸਮੱਸਿਆ ਵਿੱਚ ਵਾੱਧਾ ਕਰ ਰਹੇ ਹਨ। 

ਹਕਲ਼ਾਉਣ ਦੀ ਸਮੱਸਿਆ ਤੋਂ ਪਰੇਸ਼ਾਨ ਵਿਅਕਤੀ ਦੀ ਹਕਲ਼ਾਉਣ ਦੀ ਸਮੱਸਿਆ ਵਿੱਚ ਵਾਧਾ ਕਰਨ ਵਿੱਚ ਸਾਡੇ ਸਮਾਜ ਦਾ ਵਿ ਬਹੁਤ ਵੱਡਾ ਯੋਗਦਾਨ ਰਿਹਾ ਹੈ। ਸਮਾਜ ਨੇ ਇਸ  ਸਮੱਸਿਆ ਨੂੰ ਇਕ ਮਜ਼ਾਕ ਦਾ ਵਿਸ਼ਾ ਬਣਾ ਲਿਆ ਹੈ। ਅਤੇ ਇਹ ਵਿਸ਼ਾ ਕਿਸੇ ਵਿ ਫ਼ਿਲਮ ਜਾੰ ਪ੍ਰੋਗਰਾਮ ਵਿੱਚ ਹਾਸਾ ਪੈਦਾ ਕਰਨ ਲਈ ਵਰਤੀਆ ਜਾ ਰਿਹਾ। ਜਿਸਦੇ ਨੁਕਸਾਨ ਵਜੋਂ ਹਰ ਹਕਲ਼ਾਉਣ ਵਾਲੇ ਵਿਅਕਤੀ ਦਾ ਮਜ਼ਾਕ ਉਡਾਇਆ ਜਾਂਦਾ ਹੈ। ਜਿਸਦੇ ਸਿੱਟੇ ਵਜੋਂ ਉਸ ਹਕਲ਼ਾਉਣ ਵਾਲੇ ਵਿਅਕਤੀ ਨੂੰ ਮਾਨਸਿਕ ਤੌਰ ਤੇ ਬਹੁਤ ਨੁਕਸਾਨ ਉਠਾਉਣਾ ਪੈਂਦਾ ਹੈ

Leave a Comment

Your email address will not be published. Required fields are marked *

Scroll to Top