ਗ਼ਲਤੀਆਂ ਤੋਂ ਸੱਖਣੀ ਤੂੰ ਵੀ ਨਹੀਂ, ਤੇ ਮੈਂ ਵੀ ਨਹੀਂ,
ਦੋਵੇਂ ਹੀ ਰੂਹਾਂ ਨੇ ਥੱਕੀਆਂ, ਰੱਬ ਤੂੰ ਵੀ ਨਹੀਂ, ਤੇ ਮੈਂ ਵੀ ਨਹੀਂ
ਅਸੀਂ ਇੱਕ ਦੂਜੇ ਦੇ ਦਿਤੇ ਫੱਟ ਗਿਣਦੇ ਫਿਰਦੇ ਹਾਂ ,
ਪਰ ਦਿਲ ਦੇ ਕਾਗਜ਼ ਤੇ ਲਿਖਦੀ ਤੂੰ ਵੀ ਨਹੀਂ, ਤੇ ਮੈਂ ਵੀ ਨਹੀਂ।
ਅਸੀਂ ਨਾਲ ਬਿਤੇ ਵਕਤ ਦਾ ਹਿਸਾਬ ਪੁੱਛਦੇ ਰਹੇ ਹਮੇਸ਼ਾ,
ਪਰ ਦਿਲਾਂ ਦੇ ਸੁਆਲ ਸੰਭਾਲਦੀ ਤੂੰ ਵੀ ਨਹੀਂ, ਤੇ ਮੈਂ ਵੀ ਨਹੀਂ।
ਰਿਸ਼ਤੇਆਂ ਵਿੱਚ ਧੂੰਧ ਪੈ ਗਈ ਬਹੁਤ ਗ਼ਲਤਫ਼ਹਮੀਆਂ ਦੀ,
ਇਹ ਧੂੰਧ ਖੁਦ ਚੀਰ ਕੇ ਦੇਖਦੀ ਤੂੰ ਵੀ ਨਹੀਂ, ਤੇ ਮੈਂ ਵੀ ਨਹੀਂ।
ਸੱਟਾਂ ਤਾਂ ਵਕਤ ਨਾਲ ਠੀਕ ਵੀ ਹੋ ਜਾਂਦੀਆਂ ਨੇ,
ਪਰ ਜ਼ਿੱਦ ਨਾਲ ਮਲ੍ਹਮ ਰੱਖਦੀ ਤੂੰ ਵੀ ਨਹੀਂ, ਤੇ ਮੈਂ ਵੀ ਨਹੀਂ।
ਇਕੱਲੇਪਨ ਵਿੱਚ ਰਾਤਾਂ ਨੁੰ ਜਦੋਂ ਮੈਂ ਗਲਤੀਆਂ ਵਿਚਾਰਦਾ ਹਾਂ
ਗਲਤੀ ਇਹ ਕੇ ਜ਼ਬਾਨ ਤੇ ਰੱਖਦੀ ਮਿੱਠਾ ਤੂੰ ਵੀ ਨਹੀਂ, ਤੇ ਮੈਂ ਵੀ ਨਹੀਂ।
ਹਵਾਵਾਂ ਵਿੱਚ ਹਾਲੇ ਵੀ ਤੇਰੇ ਮੇਰੇ ਨਾਮ ਦੀ ਮਹਿਕ ਮੌਜੂਦ ਏ
ਪਰ ਇਹ ਮਹਿਕ ਨੂੰ ਸਮਝਦੀ ਤੂੰ ਵੀ ਨਹੀਂ, ਤੇ ਮੈਂ ਵੀ ਨਹੀਂ।
ਰਸਤੇ ਹਾਲੇ ਵੀ ਉਹੀ ਨੇ , ਕੁਝ ਬਦਲਿਆ ਨਹੀਂ,
ਪਰ ਉਹਨਾਂ ਰਸਤਿਆਂ ’ਤੇ ਪਹਿਲਾਂ ਵਾਂਗ ਤੁਰਦੀ ਤੂੰ ਵੀ ਨਹੀਂ, ਤੇ ਮੈਂ ਵੀ ਨਹੀਂ।
ਮੁਹੱਬਤ ਦੀ ਰੌਸ਼ਨੀ ਮੁੜ ਬਾਲਣ ਲਈ ਚੰਗਾਰੀ ਚਾਹੀਦੀ ਸੀ,
ਪਰ ਉਹ ਚੰਗਾਰੀ ਅੰਦਰ ਲੱਭੀ ਤੂੰ ਵੀ ਨਹੀਂ, ਤੇ ਮੈਂ ਵੀ ਨਹੀਂ।
ਜਦੋਂ ਹੱਥ ਛੁੱਟਿਆ ਸੀ, ਮੈਂ ਖੱੜ ਕੇ ਥੋੜ੍ਹਾ ਕੰਬੇਆ ਵੀ ਸੀ,
ਉਹ ਕੰਬਣ ਦਾ ਮੰਜ਼ਰ ਯਾਦ ਕਰਦੀ ਤੂੰ ਵੀ ਨਹੀਂ, ਤੇ ਮੈਂ ਵੀ ਨਹੀਂ।
ਕਈ ਵਾਰੀ ” ਰਿਂਪੁ ” ਸੋਚਦਾ ਜੇ ਬੈਠ ਕੇ ਗੱਲਾਂ ਕਰ ਲੈਦੇਂ
ਜੇ ਦਿਲ ਦੇ ਪਿੰਜਰੇ ਖੋਲ੍ਹ ਕੇ ਰੂਹਾਂ ਨੂੰ ਸਾਹ ਲੈਣ ਦਿਦੇਂ
ਸ਼ਾਇਦ ਟੁੱਟੀਆਂ ਲਕੀਰਾਂ ਫਿਰ ਮਿਲ ਜਾਦੀਆਂ
ਪਰ ਇਹ ਹਿੰਮਤ ਕਿਤੀ ਤੂੰ ਵੀ ਨਹੀਂ, ਤੇ ਮੈਂ ਵੀ ਨਹੀਂ।